¡Sorpréndeme!

ਸ਼ੱਕੀ ਹਾਲਾਤਾਂ 'ਚ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੂੰ ਉਸਦੀ girlfriend ਤੇ ਹੈ ਸ਼ੱਕ | OneIndia Punjabi

2022-08-17 1 Dailymotion

ਸਮਰਾਲਾ 'ਚ ਨਸ਼ੇ ਦੇ ਆਦੀ ਨੌਜਵਾਨ ਦੀ ਲਾਸ਼ ਟ੍ਰੀਟਮੈਂਟ ਪਲਾਂਟ ਚੋਂ ਮਿਲੀ ਹੈ ਅਤੇ ਮ੍ਰਿਤਕ ਦਾ ਮੋਟਰਸਾਈਕਲ ਉਸਦੀ ਸਾਥੀ ਲੜਕੀ ਦੇ ਘਰੋਂ ਬਰਾਮਦ ਹੋਇਆ। ਜਿਸ ਮਗਰੋਂ ਪਰਿਵਾਰ ਵਾਲਿਆਂ ਨੇ ਨੌਜਵਾਨ ਦੇ ਕਤਲ ਦਾ ਸ਼ੱਕ ਜ਼ਾਹਿਰ ਕੀਤਾ। ਦਰਅਸਲ, ਜਸਕਰਨ ਸਿੰਘ ਜੋਕਿ 2-3 ਦਿਨਾਂ ਤੋਂ ਲਾਪਤਾ ਸੀ ਅਤੇ ਉਸਦੀ ਭਾਲ ਕੀਤੀ ਜਾ ਰਹੀ ਸੀ। ਉਸਦੀ ਲਾਸ਼ ਟ੍ਰੀਟਮੈਂਟ ਪਲਾਂਟ ਦੇ ਗੰਦੇ ਪਾਣੀ ਚੋਂ ਬੜੀ ਮੁਸ਼ਕਲ ਦੇ ਨਾਲ ਕੱਢੀ ਗਈ ਜੋਕਿ ਪੂਰੀ ਤਰ੍ਹਾਂ ਗਲ ਸੜ ਚੁੱਕੀ ਸੀ। ਜਸਕਰਨ ਦੇ ਮਾਮੇ ਮੁਤਾਬਿਕ ਜਸਕਰਨ ਅਤੇ ਲੜਕੀ ਪੂਜਾ ਨਸ਼ਾ ਕਰਨ ਦੇ ਆਦੀ ਸਨ ਅਤੇ ਇੱਥੇ ਨਸ਼ਾ ਕਰਨ ਆਏ ਸੀ। ਉਧਰ ਸਮਰਾਲਾ ਥਾਣਾ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।